Homeਪੰਜਾਬੀ ਖਬਰਾਂਵਿੱਦਿਆਰਥੀਆਂ ਤੇ ਤੱਸ਼ਦਦ ਕੀਤਾ ਜਾਣਾ ਕਿਸੇ ਵੀ ਸਮੱਸਿਆਵਾ ਦਾ ਹੱਲ ਨਹੀਂ ਹੈ...

ਵਿੱਦਿਆਰਥੀਆਂ ਤੇ ਤੱਸ਼ਦਦ ਕੀਤਾ ਜਾਣਾ ਕਿਸੇ ਵੀ ਸਮੱਸਿਆਵਾ ਦਾ ਹੱਲ ਨਹੀਂ ਹੈ : ਪ੍ਰੋ. ਬਡੂੰਗਰ

ਵਿੱਦਿਆਰਥੀਆਂ ਤੇ ਤੱਸ਼ਦਦ ਕੀਤਾ ਜਾਣਾ ਕਿਸੇ ਵੀ ਸਮੱਸਿਆਵਾ ਦਾ ਹੱਲ ਨਹੀਂ ਹੈ : ਪ੍ਰੋ. ਬਡੂੰਗਰ

ਪਟਿਆਲਾ , 14 ਜਨਵਰੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਵਿੱਦਿਆਰਥੀਆਂ ਤੇ ਤੱਸ਼ਦਦ ਕੀਤੇ ਜਾਣਾ ਕਿਸੇ ਵੀ ਸਮੱਸਿਆਵਾ ਦਾ ਹੱਲ ਨਹੀਂ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਅੱਜ ਦੇ ਬੱਚੇ-ਵਿੱਦਿਆਰਥੀ ਹੀ ਕੱਲ ਦਾ ਭਵਿਖ ਹਨ ਤੇ ਕਿਸੇ ਵੀ ਸਮੱਸਿਆਂ ਦਾ ਹੱਲ ਕੱਢਣ ਲਈ ਵਿੱਦਿਆਰਥੀਆਂ ਨਾਲ ਸੰਵਾਦ ਕਰਨਾ ਚਾਹੀਦਾ ਹੈ ਤੇ ਗੱਲਬਾਤ ਰਾਹੀਂ ਕਿਸੇ ਵੀ ਸਮੱਸਿਆ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ, ਕਿਉਂਕਿ ਲੋਕਤੰਤਰਿਕ ਦੇਸ ਵਿਚ ਹਰ ਇਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਪ੍ਰੰਤੂ ਕਿਸੇ ਪੱਖ ਤੋਂ ਭੰਨਤੋੜ ਤੇ ਝਾੜਫੂਕ ਕਰਨਾ ਕਿਸੇ ਤਰਾਂ ਵੀ ਜਾਇਜ਼ ਨਹੀਂ ਤੇ ਅਜਿਹਾ ਕਰਨ ਨਾਲ ਕਿਸੇ ਸਮੱਸਿਆ ਪ੍ਰੇਸ਼ਾਨੀ ਨੂੰ ਹੱਲ ਨਹੀਂ ਕੀਤਾ ਜਾ ਸਕਦਾ।

ਵਿੱਦਿਆਰਥੀਆਂ ਤੇ ਤੱਸ਼ਦਦ ਕੀਤਾ ਜਾਣਾ ਕਿਸੇ ਵੀ ਸਮੱਸਿਆਵਾ ਦਾ ਹੱਲ ਨਹੀਂ ਹੈ : ਪ੍ਰੋ. ਬਡੂੰਗਰ 

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਅਵਤਾਰ ਸਿੰਘ ਰਿਆ ਮੈਂਬਰ ਸ੍ਰੋਮਣੀ ਕਮੇਟੀ,  ਸਾਬਕਾ ਚੇਅਰਮੈਨ ਵਰਿੰਦਰ ਸਿੰਘ ਸੋਢੀ, ਪੰਥਕ ਕਵੀ ਹਰਨੇਕ ਸਿੰਘ ਬਡਾਲੀ, ਜ਼ੈਲਦਾਰ ਸੁਖਵਿੰਦਰ ਸਿੰਘ ਘੁੰਮਡਗੜ੍ਹ, ਰਿਕਾਰਡ ਕੀਪਰ ਹਰਜੀਤ ਸਿੰਘ, ਗੁਰਮੁੱਖ ਸਿੰਘ ਖਜਾਨਚੀ, ਸਿਮਰਨਜੀਤ ਸਿੰਘ ਸਨੀ ਆਦਿ ਵੀ ਹਾਜਰ ਸਨ।

 

LATEST ARTICLES

Most Popular

Google Play Store