Homeਪੰਜਾਬੀ ਖਬਰਾਂਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕਿਸਾਨਾਂ ਦੇ ਲਈ 5 ਅਬੂਲੈਂਸਾਂ ਅਤੇ...

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕਿਸਾਨਾਂ ਦੇ ਲਈ 5 ਅਬੂਲੈਂਸਾਂ ਅਤੇ ਹੋਰ ਜ਼ਰੂਰੀ ਚੀਜ਼ਾਂ ਭੇਜੀਆਂ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕਿਸਾਨਾਂ ਦੇ ਲਈ 5 ਅਬੂਲੈਂਸਾਂ ਅਤੇ ਹੋਰ ਜ਼ਰੂਰੀ ਚੀਜ਼ਾਂ ਭੇਜੀਆਂ

ਪਟਿਆਲਾ 7 ਦਸੰਬਰ

ਖੇਤੀਬਾੜੀ ਦੇ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਵਿਖੇ ਆਪਣੇ ਹੱਕਾਂ ਹਿੱਤਾਂ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਰਾਹਤ ਦੇਣ ਦੇ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ . ਐੱਸ . ਪੀ . ਸਿੰਘ ਉਬਰਾਏ ਵੱਲੋ ਪਹਿਲ ਕਦਮੀ ਕਰਦਿਆਂ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ । ਤਾਂ ਜੋ ਕਿਸਾਨਾਂ ਦੇ ਸੰਘਰਸ਼ ਨੂੰ ਕਾਮਯਾਬ ਬਣਾਉਦਿਆਂ ਸੁੱਖ ਸਹੂਲਤਾਂ ਦੇ ਕੇ ਸਾਥ ਦਿੱਤਾ ਜਾ ਸਕੇ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ . ਐਸ . ਪੀ . ਸਿੰਘ ਓਬਰਾਏ ਨੇ ਦੱਸਿਆਂ ਕਿ ਪਹਿਲੇ ਪੜਾਅ ਤਹਿਤ ਕਿਸਾਨ ਆਗੂਆਂ ਅਤੇ ਹੋਰ ਧਾਰਮਿਕ ਜਥੇਬੰਦੀਆਂ ਜੋ ਕਿ ਦਿੱਲੀ ਵਿਖੇ ਮੋਰਚਾ ਲਗਾਈ ਬੈਠੇ ਕਿਸਾਨਾਂ ਲਈ ਲੰਗਰ ਤਿਆਰ ਕਰ ਰਹੀਆਂ ਹਨ , ਉਨ੍ਹਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਵੱਲੋਂ 20 ਟਨ ਸੁੱਕੇ ਰਾਸ਼ਨ ਦੀਆਂ ਰਸਤਾਂ ਆਦਿ ਭੇਜੀਆਂ ਗਈਆਂ ਹਨ , ਜਦਕਿ ਹੁਣ ਸਰਬੱਤ ਦਾ ਭਲਾ ਟਰੱਸਟ ਵੱਲੋਂ ਠੰਢ ਦੇ ਇਸ ਮੌਸਮ ‘ ਚ ਕਿਸਾਨਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਵੱਡੀ ਮਾਤਰਾ ਵਿਚ ਲੋੜੀਂਦੀਆਂ ਦਵਾਈਆਂ ਅਤੇ 10 ਮਾਹਿਰ ਡਾਕਟਰਾਂ ਦੀਆਂ ਮੈਡੀਕਲ ਟੀਮਾਂ ਭੇਜਣ ਤੋਂ ਇਲਾਵਾ 3000 ਦੇ ਕਰੀਬ ਗਰਮ ਕੰਬਲ , 3000 ਜੈਕਟਾਂ , 12000 ਸਲੀਪਰ ਚੱਪਲਾਂ ਅਤੇ ਕਿਸਾਨਾਂ ਨੂੰ ਸਹਿਯੋਗ ਦੇ ਰਹੇ ਨਿਹੰਗ ਸਿੰਘਾਂ ਦੇ ਘੋੜਿਆਂ ਲਈ 5 ਟਨ ਖੁਰਾਕ ਭੇਜਣ ਤੋਂ ਇਲਾਵਾ ਧੁੰਦ ਦੇ ਇਸ ਮੌਸਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾਉਣ ਲਈ ਦਿੱਲੀ ਜਾ ਰਹੇ ਅਤੇ ਉੱਥੇ ਮੌਜੂਦ ਟਰੈਕਟਰ – ਟਰਾਲੀਆਂ ਤੇ ਲਗਾਉਣ ਲਈ 1 ਲੱਖ ਰਿਫਲੈਕਟਰ ਵੀ ਭੇਜੇ ਗਏ ਹਨ ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕਿਸਾਨਾਂ ਦੇ ਲਈ 5 ਅਬੂਲੈਂਸਾਂ ਅਤੇ ਹੋਰ ਜ਼ਰੂਰੀ ਚੀਜ਼ਾਂ ਭੇਜੀਆਂ

ਡਾ . ਐਸ . ਪੀ . ਸਿੰਘ ਉਬਰਾਏ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਨੇ ਹਰ ਸੰਕਟ ਦੀ ਘੜੀ ਵਿੱਚ ਇਨਸਾਨੀਅਤ ਦੇ ਭਲੇ ਲਈ ਸਭ ਤੋ ਪਹਿਲਾ ਮੋਹਰੇ ਹੋ ਕੇ ਆਪਣੇ ਫ਼ਰਜ਼ਾਂ ਨੂੰ ਅੰਜਾਮ ਦਿੱਤਾ ਹੈ , ਜਦਕਿ ਦੇਸ਼ ਦੇ ਅੰਨਦਾਤਾ ਕਿਸਾਨਾਂ ਦੇ ਅੰਦੋਲਨ ਵਿਚ ਵੀ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਵੇਗਾ ।

ਅੱਜ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਟਰੱਸਟ ਦੇ ਰਾਸ਼ਟਰੀ ਸਕੱਤਰ ਗਗਨਦੀਪ ਸਿੰਘ ਆਹੂਜਾ, ਹੈਲਥ ਅਡਵਾਈਜ਼ਰ ਡਾ ਡੀ ਐੱਸ ਗਿੱਲ, ਡਾ ਆਰ ਐੱਸ ਅਟਵਾਲ, ਡਾ ਇੰਦਰਜੀਤ ਕੌਰ ਗਿੱਲ, ਦੋਆਬਾ ਦੇ ਪ੍ਰਧਾਨ ਅਮਰਜੋਤ ਸਿੰਘ , ਐਡਵੋਕੇਟ ਜੇ ਐੱਸ ਜਿੰਦੂ ਆਦਿ ਵੀ ਮੌਜੂਦ ਸਨ।

LATEST ARTICLES

Most Popular

Google Play Store