Homeਪੰਜਾਬੀ ਖਬਰਾਂਸਹਿਕਾਰੀ ਅਦਾਰਿਆਂ ਨੂੰ ਮਜਬੂਤ ਕਰਕੇ ਪੰਜਾਬ ਦੀ ਕਿਸਾਨੀ ਦੀ ਹਾਲਤ ਸੁਧਾਰਨ ਲਈ...

ਸਹਿਕਾਰੀ ਅਦਾਰਿਆਂ ਨੂੰ ਮਜਬੂਤ ਕਰਕੇ ਪੰਜਾਬ ਦੀ ਕਿਸਾਨੀ ਦੀ ਹਾਲਤ ਸੁਧਾਰਨ ਲਈ ਯਤਨ ਕਰਾਂਗੇ-ਸਰਬਜੀਤ ਕੌਰ ਮਾਣੂਕੇ

ਸਹਿਕਾਰੀ ਅਦਾਰਿਆਂ ਨੂੰ ਮਜਬੂਤ ਕਰਕੇ ਪੰਜਾਬ ਦੀ ਕਿਸਾਨੀ ਦੀ ਹਾਲਤ ਸੁਧਾਰਨ ਲਈ ਯਤਨ ਕਰਾਂਗੇ-ਸਰਬਜੀਤ ਕੌਰ ਮਾਣੂਕੇ

ਬਹਾਦਰਜੀਤ ਸਿੰਘ /ਨੰਗਲ ,15 ਜੁਲਾਈ,2022
ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋ ਸਹਿਕਾਰਤਾ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਗਠਿਤ ਕਮੇਟੀ ਵੱਲੋਂ ਸਹਿਕਾਰੀ ਅਦਾਰਿਆਂ ਦੇ ਕੰਮਕਾਜ ਦਾ ਨਿਰੀਖਣ ਕਰਕੇ ਇਸ ਵਿਚ ਹੋਰ ਸੁਧਾਰ ਲਿਆਉਣ ਲਈ ਆਪਣੀਆ ਸਿਫਾਰਸ਼ਾ ਦੀ ਵਿਸਥਾਰ ਰਿਪੋਰਟ ਪੇਸ਼ ਕੀਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸਾਂ ਤਹਿਤ ਕੰਮ ਕਰਦੇ ਹੋਏ ਸਹਿਕਾਰੀ ਅਦਾਰਿਆਂ ਦਾ ਮਾਲੀਆਂ ਵਧਾਉਣ ਲਈ ਸਿਫਾਰਸ਼ਾ ਭੇਜੀਆ ਜਾਣਗੀਆਂ।ਇਹ ਪ੍ਰਗਟਾਵਾ ਸਰਬਜੀਤ ਕੌਰ ਮਾਣੂਕੇ ਚੇਅਰਪਰਸਨ ਸਹਿਕਾਰਤਾ ਕਮੇਟੀ ਪੰਜਾਬ ਵਿਧਾਨ ਸਭਾ ਨੇ ਅੱਜ ਸਤਲੁਜ ਸਦਨ ਨੰਗਲ ਵਿਚ ਸਹਿਕਾਰਤਾ ਨਾਲ ਜੁੜੇ ਵੱਖ ਵੱਖ ਅਦਾਰਿਆਂ ਦੇ ਮੁਖੀਆਂ ਨਾਲ ਵਿਚਾਰ ਵਟਾਂਦਰਾਂ ਕਰਨ ਉਪਰੰਤ ਕੀਤਾ।

ਉਨ੍ਹਾਂ  ਕਿਹਾ ਕਿ ਵਿਧਾਨ ਸਭਾ ਵੱਲੋਂ ਗਠਿਤ ਸਹਿਕਾਰਤਾ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਵੱਖ ਵੱਖ ਅਦਾਰਿਆਂ ਦੇ ਕੰਮਕਾਜ ਦਾ ਜਾਇਜਾ ਲੈ ਕੇ ਇਸ ਵਿਚ ਹੋਣ ਵਾਲੇ ਸੁਧਾਰ ਦੀ ਸਿਫਾਰਸ਼ ਕਰਨ ਲਈ ਇੱਕ ਵਿਸੇਸ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿਚ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ, ਸ.ਦਲਜੀਤ ਸਿੰਘ ਗਰੇਵਾਲ,ਰੁਪਿੰਦਰ ਸਿੰਘ ਹੈਪੀ, ਅਮਨਦੀਪ ਸਿੰਘ ਮੁਸਾਫਰ,ਅਮਰਪਾਲ ਸਿੰਘ, ਅਸ਼ਵਨੀ ਕੁਮਾਰ ਸ਼ਰਮਾਂ, ਸ.ਦਵਿੰਦਰਜੀਤ ਸਿੰਘ ਲਾਡੀ,ਇੰਦਰਜੀਤ ਕੌਰ ,.ਜਗਤਾਰ ਸਿੰਘ ਦਿਆਲਪੁਰ, ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ, ਨਰੇਸ਼ ਪੁਰੀ, ਸੰਦੀਪ ਜਾਖੜ ਸ਼ਾਮਲ ਹਨ। ਇਹ ਮੈਂਬਰ ਵੱਖ ਵੱਖ ਪਾਰਟੀਆਂ ਨਾਲ ਸਬੰਧਿਤ ਹਨ, ਪ੍ਰੰਤੂ ਇੱਕ ਪਰਿਵਾਰ ਦੀ ਤਰਾਂ ਕੰਮ ਕਰਦੇ ਹੋਏ ਆਪਣੇ ਕੀਮਤੀ ਸੁਝਾਅ ਜੋ ਸੂਬੇ ਦੇ ਹਿੱਤ ਲਈ ਹਨ, ਬਾਰੇ ਡੁੰਘਾਈ ਨਾਲ ਚਰਚਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਮੇਟੀ ਪੂਰੀ ਮਿਹਨਤ, ਲਗਨ ਨਾਲ ਕੰਮ ਕਰਕੇ ਆਪਣੀ ਰਿਪੋਰਟ ਪੇਸ਼ ਕਰੇਗੀ।

ਚੇਅਰਪਰਸਨ ਮਾਣੂਕੇ ਨੇ ਕਿਹਾ ਕਿ ਸਹਿਕਾਰਤਾ ਕਮੇਟੀ ਵੱਲੋਂ ਖੇਤੀਬਾੜੀ ਵਿਕਾਸ ਬੈਂਕ, ਸਹਿਕਾਰੀ ਸੁਸਾਇਟੀਆਂ, ਮਾਰਕਫੈਡ, ਵੇਰਕਾ ਅਤੇ ਹੋਰ ਅਦਾਰਿਆਂ ਦਾ ਡੂੰਘਾਈ ਨਾਲ ਸਰਵੇਖਣ ਕੀਤਾ ਹੈ, ਇਨ੍ਹਾਂ ਅਦਾਰਿਆਂ/ਸੁਸਾਇਟੀਆਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਕੇ ਮੁਨਾਫੇਯੋਗ ਬਣਾਉਣ ਅਤੇ ਪੰਜਾਬ ਦੀ ਕਿਸਾਨੀ ਨੂੰ ਮਜਬੂਤ ਕਰਨ ਲਈ ਕੀਤੇ ਜਾਣ ਵਾਲੇ ਹੋਰ ਸੁਧਾਰਾਂ ਬਾਰੇ ਰਾਏ ਸਾਝੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਸਾਡੇ ਸਹਿਕਾਰੀ ਅਦਾਰਿਆਂ ਦੇ ਉੱਤਪਾਦਨਾਂ ਨੂੰ ਮਾਰਕੀਟ ਵਿਚ ਮੁਕਾਬਲੇ ਦੇ ਯੋਗ ਬਣਾਉਣ, ਉਨ੍ਹਾਂ ਦੇ ਉਤਪਾਦਨ ਤੇ ਖਪਤ ਵਧਾਉਣ, ਮੁਨਾਫੇ ਦਾ ਜਰੀਆ ਬਣਾਉਣ ਲਈ ਕਈ ਵੱਡੇ ਸੁਧਾਰ ਕਰਨ ਦੀ ਜਰੂਰਤ ਹੈ, ਜਿਸ ਨਾਲ ਸਾਡੀ ਸਹਿਕਾਰਤਾ ਹੋਰ ਮਜਬੂਤ ਹੋਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਖੇਤੀਬਾੜੀ ਵਿਕਾਸ ਬੈਂਕ, ਕੋਪ੍ਰੇਟਿਵ ਸੁਸਾਇਟੀਆਂ, ਮਾਰਕਫੈਡ, ਵੇਰਕਾ ਵਰਗੇ ਸਹਿਕਾਰੀ ਅਦਾਰੇ ਨਾਲ ਜੁੜੀ ਹੋਈ ਹੈ। ਕਿਸਾਨਾਂ ਨੂੰ ਆਪਣੇ ਬਿਹਤਰੀਨ ਉਤਪਾਦਨਾ ਦੀ ਮਾਰਕੀਟਿੰਗ ਕਰਨ, ਕਰਜਾ , ਖੇਤੀਬਾੜੀ ਲਈ ਮਸ਼ੀਨਰੀ ਅਤੇ ਡੀ.ਏ.ਪੀ ਖਾਦ ਆਦਿ ਲੈਣ ਲਈ ਸਹਿਕਾਰੀ ਅਦਾਰਿਆਂ ਨਾਲ ਜੁੜ ਕੇ ਕੰਮ ਕਰਨਾ ਪੈਂਦਾਂ ਹੈ ਅਤੇ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਵੀ ਇਸ ਤੇ ਹੀ ਨਿਰਭਰ ਹੈ।

ਸਹਿਕਾਰੀ ਅਦਾਰਿਆਂ ਨੂੰ ਮਜਬੂਤ ਕਰਕੇ ਪੰਜਾਬ ਦੀ ਕਿਸਾਨੀ ਦੀ ਹਾਲਤ ਸੁਧਾਰਨ ਲਈ ਯਤਨ ਕਰਾਂਗੇ-ਸਰਬਜੀਤ ਕੌਰ ਮਾਣੂਕੇ

ਉਨ੍ਹਾਂ ਨੇ ਕਿਹਾ ਕਿ ਅਸੀ ਸਾਰੇ ਕਮੇਟੀ ਮੈਬਰਾਂ ਨੇ ਬੀਤੇ ਦਿਨ ਮਾਰਕਫੈਡ ਦੇ ਰੂਪਨਗਰ ਪਲਾਂਟ ਦਾ ਦੌਰਾ ਕੀਤਾ ਹੈ, ਵੇਰਕਾ ਅਸਮਾਨਪੁਰ ਵਰਕ ਮਿਲਕ ਕੰਟੇਨਰ ਦਾ ਜਾਇਜਾ ਲਿਆ ਹੈ, ਜਿੱਥੇ ਦੌਰਾ ਕਰਨ ਉਪਰੰਤ ਹੋਰ ਸੁਧਾਰ ਦੀ ਜਰੂਰਤ ਮਹਿਸੂਸ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਤਪਾਦਨ ਸ਼ਹਿਦ, ਸੋਹਣਾ ਦਾ ਪਾਣੀ ਅਤੇ ਹੋਰ ਬਹੁਤ ਸਾਰੀਆਂ ਵਸਤੂਆਂ ਜੋ ਕਿ ਸਭ ਤੋ ਉੱਤਮ ਹਨ, ਉਨ੍ਹਾਂ ਦੀ ਖਪਤ ਤੇ ਉਤਪਾਦਨ ਵਧਾਉਣ ਲਈ ਹੋਰ ਸੰਭਾਵਨਾਵਾ ਹਨ, ਜਿਸ ਲਈ ਮਾਰਕੀਟਿੰਗ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਸਰਕਾਰੀ ਅਦਾਰਿਆਂ ਵਿਚ ਪੰਜਾਬ ਦੇ ਸਹਿਕਾਰੀ ਅਦਾਰਿਆਂ ਦੇ ਉਤਪਾਦਨ ਨੂੰ ਵਰਤਣ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਮਾਰਕੀਟ ਵਿਚ ਇਨ੍ਹਾਂ ਉਤਪਾਦਨਾਂ ਨੂੰ ਮੁਕਾਬਲੇ ਵਿਚ ਲਿਆਉਣ ਲਈ ਵਿਸੇਸ ਮੁਹਿੰਮ ਚਲਾਈ ਜਾਵੇਗੀ।

ਸਹਿਕਾਰੀ ਅਦਾਰਿਆਂ ਨੂੰ ਮਜਬੂਤ ਕਰਕੇ ਪੰਜਾਬ ਦੀ ਕਿਸਾਨੀ ਦੀ ਹਾਲਤ ਸੁਧਾਰਨ ਲਈ ਯਤਨ ਕਰਾਂਗੇ-ਸਰਬਜੀਤ ਕੌਰ ਮਾਣੂਕੇI ਚੇਅਰਪਰਸਨ ਮਾਣੂਕੇ ਨੇ ਕਿਹਾ ਕਿ ਖੇਤੀਬਾੜੀ ਵਿਕਾਸ ਬੈਂਕ ਅਤੇ ਕੋਪ੍ਰੇਟਿਵ ਸੁਸਾਇਟੀਆਂ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ। ਸਾਡੇ ਮਾਣਯੋਗ ਮੁੱਖ ਮੰਤਰੀ ਨੇ ਨਵਾਡ ਨਾਲ ਤਾਲਮੇਲ ਕਰਕੇ ਸਹਿਕਾਰੀ ਅਦਾਰਿਆਂ ਨੂੰ ਹੋਰ ਮਜਬੂਤ ਕਰਨ ਲਈ ਉਪਰਾਲੇ ਕੀਤੇ ਹਨ, ਜਿਸ ਦੇ ਨਤੀਜੇ ਜਲਦੀ ਹੀ ਸਾਰਥਕ ਨਤੀਜੇ ਸਾਹਮਣੇ ਆਉਣਗੇ, ਪੰਜਾਬ ਦੇ ਮਾਲੀਏ ਵਿਚ ਹੋਰ ਵਾਧਾ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਮਾਰਕਫੈਡ ਦੇ ਰੂਪਨਗਰ ਪਲਾਂਟ ਦੀ ਮਸ਼ੀਨਰੀ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਇਸ ਦੇ ਉਤਪਾਦਨਾਂ ਦੀ ਖਪਤ ਤੇ ਉਤਪਾਦਨ ਵਧਾ ਕੇ ਇਸ ਨੂੰ ਮੁਨਾਫੇ ਵਿਚ ਲਿਆਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਲਈ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨਾਲ ਵਿਸੇਸ ਮੀਟਿੰਗ ਕੀਤੀ ਜਾਵੇਗੀ। ਸਪੀਕਰ ਨੂੰ ਪੇਸ਼ ਕੀਤੀ ਜਾਣ ਵਾਲੀ ਰਿਪੋਰਟ ਵਿਚ ਇਹ ਸਿਫਾਰਕੀਤੀ ਜਾਵੇਗੀ ਕਿ ਸਰਕਾਰੀ ਅਦਾਰਿਆਂ ਵਿਚ ਸਹਿਕਾਰੀ ਅਦਾਰਿਆਂ ਦੇ ਬਣੇ ਉਤਪਾਦਨ ਹੀ ਵਰਤੇ ਜਾਣ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੇ ਹਿੱਤ ਵਿਚ ਫੈਸਲੇ ਲਵੇਗੀ ਜਿਸ ਤੇ ਨਤੀਜੇ ਕੁਝ ਸਮੇ ਵਿਚ ਸਾਹਮਣੇ ਆਉਣਗੇ।

ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ ਕੁਮਾਰ ਚੱਢਾ  ਨੇ ਕਿਹਾ ਕਿ ਸਹਿਕਾਰਤਾ ਕਮੇਟੀ ਦੇ ਚੇਅਰਮੈਨ ਤੇ ਮੈਂਬਰ ਦੋ ਦਿਨਾ ਜਿਲ੍ਹਾ ਰੂਪਨਗਰ ਦੇ ਦੌਰੇ ਤੇ ਆਏ ਹਨ, ਜਿਨ੍ਹਾਂ ਨੇ ਮਾਰਕਫੈਡ ਤੇ ਵੇਰਕਾ ਅਦਾਰਿਆ ਦਾ ਜਾਇਜਾ ਲੈਣ ਉਪਰੰਤ ਖੇਤੀਬਾੜੀ ਵਿਕਾਸ ਬੈਂਕ, ਸਹਿਕਾਰੀ ਸੁਸਾਇਟੀਆ ਅਤੇ ਇਸ ਦੇ ਨਾਲ ਜੁੜੇ ਅਦਾਰਿਆਂ ਦੇ ਮੁਖੀਆ ਨਾਲ ਵਿਸ਼ੇਸ਼ ਮੀਟਿੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਹਿਕਾਰਤਾ ਲਹਿਰ ਨੂੰ ਹੋਰ ਮਜਬੂਤ ਕਰਨ ਲਈ ਕਮੇਟੀ ਵੱਲੋਂ ਆਪਣੀਆਂ ਸਿਫਾਰਸਾ ਮਾਣਯੋਗ ਸਪੀਕਰ ਸਾਹਿਬ ਨੂੰ ਭੇਜੀਆ ਜਾਣਗੀਆਂ। ਉਨ੍ਹਾਂ ਕਿਹਾ ਕਿ ਕਮੇਟੀ ਨੇ ਮਹਿਸੂਸ ਕੀਤਾ ਹੈ ਕਿ ਛੋਟੇ ਕਿਸਾਨਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਬਹੁਤ ਕੁਝ ਕਰਨ ਦੀ ਜਰੂਰਤ ਹੈ।

ਉਨ੍ਹਾਂ ਨੇ ਕਿਹਾ ਕਿ ਸਾਡੀ ਕਮੇਟੀ ਸਰਕਾਰ ਅਤੇ ਮਹਿਕਮੇ ਵਿਚਾਲੇ ਇੱਕ ਪੁੱਲ ਦਾ ਕੰਮ ਕਰ ਰਹੀ ਹੈ। ਸਹਿਕਾਰਤਾ ਲਹਿਰ ਨੂੰ ਮਜਬੂਤ ਕਰਨ ਲਈ ਅਸੀ ਕੜੀ ਦਾ ਕੰਮ ਕਰਾਂਗੇ। ਪੰਜਾਬ ਦੀ ਕਿਸਾਨੀ ਸੂਬੇ ਦੀ ਰੀੜ ਦੀ ਹੱਡੀ ਹੈ, ਬਹੁਤ ਲੰਬੇ ਵਿਚਾਰ ਵਟਾਦਰੇ ਕੀਤੇ ਹਨ, ਜਿਨ੍ਹਾਂ ਦੇ ਨਤੀਜੇ ਜਲਦੀ ਸਾਹਮਣੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਗੰਭੀਰ ਵਿਚਾਰਾ ਦੇ ਚੰਗੇ ਨਤੀਜੇ ਜਲਦੀ ਸਾਹਮਣੇ ਆਉਣਗੇ। ਇਸ ਮੌਕੇ ਕਮੇਟੀ ਮੈਬਰਾ/ਵਿਧਾਇਕਾ ਨੇ ਸਹਿਕਾਰੀ ਅਦਾਰਿਆਂ ਦੀ ਤਾਜਾ ਸਥਿਤੀ ਤੇ ਇਨ੍ਹਾਂ ਵਿਚ ਹੋਣ ਵਾਲੇ ਸੁਧਾਰਾਂ/ਖਾਮਿਆਂ ਬਾਰੇ ਚਰਚਾ ਕੀਤੀ। ਇਸ ਮੌਕੇ ਪਰਮਿੰਦਰ  ਸਿੰਘ ਸੰਧੂ ਪੀ.ਸੀ.ਐਸ, ਰਾਜਵਿੰਦਰ ਕੌਰ ਰੰਧਾਵਾ ਜੀ.ਐਮ, ਅਮਨਦੀਪ ਸਿੰਘ ਚੀਮਾ, ਪੰਜਾਬ ਵਿਧਾਨ ਸਭਾ ਸਕੱਤਤਰੇਤ ਦੇ ਅਧਿਕਾਰੀ ਇੰਦਰਜੀਤ ਕੌਰ, ਸਾਮ ਲਾਲ ਏ.ਜੀ.ਐਮ ਆਦਿ ਹਾਜਰ ਸਨ।

LATEST ARTICLES

Most Popular

Google Play Store