Homeਪੰਜਾਬੀ ਖਬਰਾਂਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦੀ ਸੇਵਾ ਲਈ ਆਪਣਾ ਜੀਵਨ ਲੇਖੇ...

ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦੀ ਸੇਵਾ ਲਈ ਆਪਣਾ ਜੀਵਨ ਲੇਖੇ ਲਾਇਆ- ਰਾਣਾ ਕੇ.ਪੀ.ਸਿੰਘ

ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦੀ ਸੇਵਾ ਲਈ ਆਪਣਾ ਜੀਵਨ ਲੇਖੇ ਲਾਇਆ- ਰਾਣਾ ਕੇ.ਪੀ.ਸਿੰਘ

ਬਹਾਦਰਜੀਤ ਸਿੰਘ /ਸੁਖਸਾਲ/ਨੰਗਲ,14 ਫਰਵਰੀ,2022
ਕਾਂਗਰਸ ਪਾਰਟੀ ਦੁਆਰਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਚੰਗਰ ਇਲਾਕੇ ਦੇ ਪਿੰਡ ਸੁਖਸਾਲ ਵਿੱਚ ਇੱਕ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ।
ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਕੇ.ਪੀ. ਸਿੰਘ ਨੇ  ਇਸ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦੀ ਸੇਵਾ ਲਈ ਆਪਣਾ ਜੀਵਨ ਲੇਖੇ ਲਾਇਆ ਹੈ।

ਉਨ੍ਹਾਂ ਕਿਹਾ ਕਿ ਹਲਕੇ ਦੀ ਹਰ ਨੁੱਕਰ ਵਿੱਚ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਵਿਕਾਸ ਕਰਵਾਕੇ ਹਲਕੇ ਦੀ ਨੁਹਾਰ ਬਦਲੀ ਹੈ।ਰਾਣਾ ਕੇਪੀ ਸਿੰਘ ਨੇ ਕਿ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਹਲਕੇ ਦਾ ਭਰਪੂਰ ਵਿਕਾਸ ਕਰਵਾਇਆ ਹੈ ਜਿਸ ਦੀ ਗਵਾਹੀ ਹਲਕੇ ਦਾ ਕੋਨਾ ਕੋਨਾ ਭਰ ਰਿਹਾ ਹੈ।

ਉਨ੍ਹਾਂ ਕਿਹਾ ਪਿੰਡਾਂ ਵਿੱਚ ਲਿੰਕ ਸੜਕਾਂ  ਅਤੇ ਇੱਕ ਦਰਜਨ ਪੁੱਲਾਂ ਦੀ ਉਸਾਰੀ ਕਰਵਾਕੇ ਆਵਾਜਾਈ ਦੇ ਵਧੇਰੇ ਲਿੰਕ ਸਥਾਪਿਤ ਕੀਤੇ ਗਏ, ਜਿਸ ਦਾ ਭਰਪੂਰ ਫਾਇਦਾ ਹਲਕੇ ਦੇ ਲੋਕਾਂ ਨੂੰ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਲੋਕਾਂ ਦੇ ਸੇਵਾਦਾਰ ਬਣਕੇ ਹਲਕੇ ਵਿੱਚ ਵਿਚਰੇ ਹਨ।

ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦੀ ਸੇਵਾ ਲਈ ਆਪਣਾ ਜੀਵਨ ਲੇਖੇ ਲਾਇਆ- ਰਾਣਾ ਕੇ.ਪੀ.ਸਿੰਘ

ਉਨ੍ਹਾਂ ਕਿਹਾ ਕਿ ਚੋਣਾਂ ਨੂੰ ਲੈ ਕੇ ਹਲਕੇ ਦੇ ਲੋਕਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ ਅਤੇ ਹਲਕੇ ਵਿੱਚ ਕਾਂਗਰਸ ਪਾਰਟੀ ਨੁੰ ਹੁਲਾਰਾ ਮਿਲ ਰਿਹਾ  ਹੈ।ਰਾਣਾ ਨੇ ਕਿਹਾ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬੇਹਤਰੀ ਲਈ ਕ੍ਰਾਂਤੀਕਾਰੀ ਕਦਮ ਚੁੱਕ ਹਰ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ।

ਰਾਣਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਦਾ ਭਰਪੂਰ ਸਮਰਥਨ,ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ ਅਤੇ ਉਹ ਹਲਕੇ ਲੋਕਾਂ ਦੇ ਸਮਰਥਨ ਨਾਲ ਇਹ ਸੀਟ ਭਾਰੀ ਬਹੁਮਤ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ।

ਇਸ ਮੌਕੇ ’ਤੇ ਮੁਕੇਸ਼ ਅਗਨੀਹੋਤਰੀ ਹਿਮਾਚਲ ਪ੍ਰਦੇਸ਼ ਵਿੱਚ ਵਿਰੋਧੀ ਧਿਰ ਦੇ ਨੇਤਾ,ਰਾਜਿੰਦਰ ਸਿੰਘ ਰਾਣਾ ਵਿਧਾਇਕ ਸੁਜਾਨਪੁਰ, ਵਿਕਰਮ ਅਦਿੱਤਿਆ ਸਿੰਘ ਵਿਧਾਇਕ ਸ਼ਿਮਲਾ ਦਿਹਾਤੀ, ਸੰਜੇ ਸਾਹਨੀ ਪ੍ਰਧਾਨ ਨਗਰ ਕੌਸਲ ਨੰਗਲ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਸਲ ਅਨੰਦਪੁਰ ਸਾਹਿਬ,ਰਮੇਸ਼ ਦਸਗਰਾਈ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ,ਕਮਲ ਦੇਵ ਜੋਸ਼ੀ, ਅਸ਼ੋਕ ਸੈਣੀ, ਵਿਵੇਕ ਸ਼ਰਮਾ ਬੰਗਾਣਾ,ਨਾਜਰ ਸਿੰਘ ਗੋਹਲਣੀ, ਅਮ੍ਰਿਤਪਾਲ ਧੀਮਾਨ, ਡਾ. ਚਮਨ ਲਾਲ,ਸਿਵ ਕੁਮਾਰ ਬੌਬੀ, ਅਸਵਨੀ ਸ਼ਰਮਾ ਨੂਰਪੁਰ ਬੇਦੀ , ਹਰਿੰਦਰ ਰਾਣਾ ਡਾਇਰੈਕਟਰ ਮਾਰਕਫੈਡ,ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ, ਪਾਲੀ ਸ਼ਾਹ ਕੌੜਾ,ਰਾਮ ਪ੍ਰਤਾਪ ਸੈਣੀ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਆਗੂ ਅਤੇ ਇਲਾਕੇ ਸਰਪੰਚ,ਪੰਚ ਅਤੇ ਪਤਵੰਤੇ ਵੀ ਹਾਜ਼ਰ ਸਨ।

 

LATEST ARTICLES

Most Popular

Google Play Store