HomeCovid-19-Updateਸ੍ਰੀ ਮੁਕਤਸਰ ਸਾਹਿਬ ਦੇ ਨਵ ਜੋੜੇ ਨੇ ਸਾਦਾ ਤੇ ਪ੍ਰਭਾਵਸ਼ਾਲੀ ਵਿਆਹ ਕਰਕੇ...

ਸ੍ਰੀ ਮੁਕਤਸਰ ਸਾਹਿਬ ਦੇ ਨਵ ਜੋੜੇ ਨੇ ਸਾਦਾ ਤੇ ਪ੍ਰਭਾਵਸ਼ਾਲੀ ਵਿਆਹ ਕਰਕੇ ਸਮਾਜ ਨੂੰ ਦਿੱਤਾ ਨਵਾਂ ਸੁਨੇਹਾ

ਸ੍ਰੀ ਮੁਕਤਸਰ ਸਾਹਿਬ ਦੇ ਨਵ ਜੋੜੇ ਨੇ ਸਾਦਾ ਤੇ ਪ੍ਰਭਾਵਸ਼ਾਲੀ ਵਿਆਹ ਕਰਕੇ ਸਮਾਜ ਨੂੰ ਦਿੱਤਾ ਨਵਾਂ ਸੁਨੇਹਾ

ਸ੍ਰੀ ਮੁਕਤਸਰ ਸਾਹਿਬ 18 ਮਈ
ਸਮਾਜ ਵਿੱਚ ਬਹੁਤ ਸਾਰੇ ਰੀਤੀ ਰਿਵਾਜ ਪ੍ਰਚਲਿਤ ਹਨ, ਇਹਨਾਂ ਰੀਤੀ ਰਿਵਾਜਾਂ ਦੇ ਚੱਲਦਿਆਂ ਕਈ ਲੋਕ ਆਪਣਾ ਸਮਾਜ ਵਿੱਚ ਵਾਹ-ਵਾਹ ਖੱਟਣ ਲਈ ਫਾਲਤੂ ਦਾ ਖਰਚਾ ਕਰਕੇ ਕਰਜ਼ੇ ਦੇ ਬੋਝ ਥੱਲੇ ਆ ਕੇ ਆਪਣੀ ਪ੍ਰਗਤੀ ਦੇ ਰਾਹ ਵਿੱਚ ਸਦਾ ਲਈ ਰੋੜਾ ਬਣ ਜਾਂਦੇ ਹਨ। ਕਈ ਸਿਆਣੇ ਤੇ ਸਮਝਦਾਰ ਲੋਕ ਸਮਾਜ ਨੂੰ ਨਵਾਂ ਸੁਨੇਹਾ ਦੇ ਜਾਂਦੇ ਹਨ, ਜੋ ਕਿ ਸਮਾਜ ਲਈ ਇੱਕ ਮਾਰਗ ਦਰਸ਼ਨ ਦਾ ਕੰਮ ਕਰ ਜਾਂਦੇ ਹਨ ਅਤੇ ਸਮਾਜ ਨੂੰ ਫਾਲਤੂ ਦੇ ਖਰਚਿਆਂ ਤੋਂ ਬਚਣ ਲਈ ਨਵੀਂ ਮਿਸਾਲ ਪੈਦਾ ਕਰ ਦਿੰਦੇ ਹਨ।

ਇਹੋ ਜਿਹੀ ਹੀ ਇੱਕ ਮਿਸਾਲ ਸ੍ਰੀ ਮੁਕਤਸਰ ਸਾਹਿਬ ਦੇ ਨਵ ਵਿਆਹੇ ਲੜਕੇ ਵਨੀਤ ਬਾਂਸਲ ਪੁੱਤਰ ਸ੍ਰੀ ਸੁਖਦੇਵ ਬਾਂਸਲ ਨੇ ਪੇਸ਼ ਕੀਤੀ ਹੈ, ਜਿਸਦਾ ਬੀਤੀ ਦਿਨੀ ਗੋਨਿਆਣਾ ਮੰਡੀ ਦੀ ਵਸਨੀਕ ਆਪਣੀ ਹਮ ਸਫਰ ਸਾਥਣ ਮੀਨੂ ਪੁੱਤਰੀ  ਰਮੇਸ਼ ਕੁਮਾਰ ਨਾਲ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਕੀਤਾ।

ਸ੍ਰੀ ਮੁਕਤਸਰ ਸਾਹਿਬ ਦੇ ਨਵ ਜੋੜੇ ਨੇ ਸਾਦਾ ਤੇ ਪ੍ਰਭਾਵਸ਼ਾਲੀ ਵਿਆਹ ਕਰਕੇ ਸਮਾਜ ਨੂੰ ਦਿੱਤਾ ਨਵਾਂ ਸੁਨੇਹਾ

ਇਸ ਲੜਕੇ ਨੇ ਕਰੋਨਾ ਵਾਇਰਸ ਤੇ ਚੱਲਦਿਆਂ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਦੇ ਢੰਗ ਨਾਲ ਵਿਆਹ ਕਰਵਾਇਆ, ਇਸ ਵਿਆਹ ਵਿੱਚ ਬਿਨ੍ਹਾ ਇਕੱਠ ਕੀਤੇ ਕੇਵਲ ਲੜਕੇ ਅਤੇ ਲੜਕੀ ਦੇ ਪਰਿਵਾਰ ਦੇ ਸਥਾਨਕ ਮੈਂਬਰ ਹੀ ਸ਼ਾਮਿਲ ਸਨ।

ਇਸ ਨਵੇਂ ਵਿਆਹ ਜੋੜੇ ਨੇ ਆਪਣੇ ਮਾਪਿਆਂ ਦਾ ਅਸ਼ੀਰਵਾਦ ਲੈਂਦਿਆਂ ਕਿਹਾ ਕਿ ਉਹਨਾਂ ਨੇ ਆਪਣਾ ਵਿਆਹ ਬਹੁਤ ਹੀ ਸਾਦਾ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਹੈ ਅਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਫਾਲਤੂ ਦੇ ਖਰਚਿਆਂ ਤੋਂ ਬਚਣ ਲਈ ਸਾਦੇ ਢੰਗ ਨਾਲ ਵਿਆਹ ਕਰਨੇ ਚਾਹੀਦੇ ਹਨ ਅਤੇ ਸਾਦੇ ਢੰਗ ਨਾਲ ਹੀ ਆਪਣੇ ਚਲੇ ਆ ਰਹੇ  ਰੀਤੀ ਰਿਵਾਜਾਂ ਨੂੰ ਨਿਭਾਉਣਾ ਚਾਹੀਦਾ ਹੈ।

 

 

LATEST ARTICLES

Most Popular

Google Play Store