Homeਪੰਜਾਬੀ ਖਬਰਾਂਹਰੇਕ ਦੁਕਾਨ ਦੇ ਬਾਹਰ ਦੋ ਕੂੜਾਦਾਨ ਰਖਣੇ ਜਰੂਰੀ ;ਨਾ ਰੱਖਣ ਵਾਲੇ ਦੁਕਾਨਦਾਰ...

ਹਰੇਕ ਦੁਕਾਨ ਦੇ ਬਾਹਰ ਦੋ ਕੂੜਾਦਾਨ ਰਖਣੇ ਜਰੂਰੀ ;ਨਾ ਰੱਖਣ ਵਾਲੇ ਦੁਕਾਨਦਾਰ ਦਾ ਕੀਤਾ ਜਾਵੇਗਾ ਚਲਾਨ: ਕਮਿਸ਼ਨਰ

ਹਰੇਕ ਦੁਕਾਨ ਦੇ ਬਾਹਰ ਦੋ ਕੂੜਾਦਾਨ ਰਖਣੇ ਜਰੂਰੀ ;ਨਾ ਰੱਖਣ ਵਾਲੇ ਦੁਕਾਨਦਾਰ ਦਾ ਕੀਤਾ ਜਾਵੇਗਾ ਚਲਾਨ: ਕਮਿਸ਼ਨਰ

ਪਟਿਆਲਾ, 11 ਮਾਰਚ

ਸ਼ਹਿਰ ਦੀ ਸਫਾਈ ਨੂੰ ਬਿਹਤਰ ਬਣਾਉਣ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ। ਜਿਸ ਤਰ੍ਹਾਂ ਪਟਿਆਲਾ ਵਾਸੀਆਂ ਨੇ ਪਿਛਲੇ ਸਾਲ ਪਟਿਆਲਾ ਨੂੰ ਪੰਜਾਬ ਦਾ ਨੰਬਰ-1 ਸ਼ਹਿਰ ਬਣਾਉਣ ਲਈ ਸਹਿਯੋਗ ਦਿੱਤਾ ਸੀ, ਉਸੇ ਤਰ੍ਹਾਂ ਇਸ ਸਾਲ ਵੀ ਸਾਰਿਆਂ ਦੇ ਸਹਿਯੋਗ ਦੀ ਆਸ ਹੈ। ਸ਼ਹਿਰ ਦੇ ਸਾਰੇ ਬਜਾਰਾਂ ਵਿੱਚ ਹਰੇਕ ਦੁਕਾਨਦਾਰ ਲਈ ਆਪਣੀ ਦੁਕਾਨ ਦੇ ਬਾਹਰ ਗਿੱਲੇ ਅਤੇ ਸੁੱਕੇ ਕੂੜੇ ਨੂੰ ਸੰਭਾਲਣ ਲਈ ਵੱਖ-ਵੱਖ ਰੰਗਾਂ ਦੇ ਦੋ ਡਸਟ-ਬਿਨ ਰੱਖਣੇ ਲਾਜ਼ਮੀ ਕੀਤੇ ਗਏ ਹਨ। ਜੋ ਵੀ ਦੁਕਾਨਦਾਰ ਇਸ ਸਬੰਧੀ ਨਿਗਮ ਨੂੰ ਸਹਿਯੋਗ ਨਹੀਂ ਕਰੇਗਾ, ਉਸ ਦਾ ਸੈਨੇਟਰੀ ਇੰਸਪੈਕਟਰ ਵੱਲੋਂ ਚਲਾਨ ਕੀਤਾ ਜਾਵੇਗਾ। ਨਗਰ ਨਿਗਮ ਦੇ ਸਾਰੇ ਸੈਨੇਟਰੀ ਇੰਸਪੈਕਟਰ ਸਮੇਂ-ਸਮੇਂ ‘ਤੇ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਅਚਨਚੇਤ ਨਿਰੀਖਣ ਕਰਨਗੇ। ਨਗਰ ਨਿਗਮ ਦੇ ਕਮਿਸ਼ਨਰ ਕੇਸ਼ਵ ਹਿੰਗੋਨੀਆ (ਆਈ.ਏ.ਐਸ.) ਨੇ ਨਿਗਮ ਦੇ ਸਿਹਤ ਅਫਸਰ ਡਾ: ਜਸਵੀਰ ਕੌਰ ਸਮੇਤ ਸੈਨੇਟਰੀ ਇੰਸਪੈਕਟਰਾਂ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ ਦੌਰਾਨ ਉਪਰੋਕਤ ਹੁਕਮ ਜਾਰੀ ਕੀਤੇ ਹਨ।

…ਸਿਟੀ ਟਾਇਲਟ ਦਾ ਅਚਾਨਕ ਦੌਰਾ

ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਸੈਨੇਟਰੀ ਇੰਸਪੈਕਟਰਾਂ ਵੱਲੋਂ ਸ਼ਹਿਰ ਦੇ ਹਰ ਪਖਾਨੇ ਦੀ ਅਚਨਚੇਤ ਜਾਂਚ ਕਰਵਾਉਣੀ ਲਾਜ਼ਮੀ ਕੀਤੀ ਗਈ ਹੈ, ਤਾਂ ਜੋ ਸ਼ਹਿਰ ਵਾਸੀਆਂ ਨੂੰ ਵਧੀਆ ਸਹੂਲਤਾਂ ਦੇਣ ਲਈ ਪਖਾਨੇ ਦੀ ਸਾਂਭ-ਸੰਭਾਲ ਕਰਨ ਵਾਲੇ ਠੇਕੇਦਾਰ ਤੋਂ ਚੰਗਾ ਕੰਮ ਲਿਆ ਜਾ ਸਕੇ। ਹਰੇਕ ਪਖਾਨੇ ਦੀ ਸਾਫ਼-ਸਫ਼ਾਈ ਦੇ ਨਾਲ-ਨਾਲ ਇੱਥੇ ਆਉਣ ਵਾਲੇ ਲੋਕਾਂ ਨੂੰ ਸਾਬਣ, ਪੇਪਰ ਨੈਪਕਿਨ, ਸੈਨੇਟਰੀ ਨੈਪਕਿਨ ਆਦਿ ਦੀ ਸਹੂਲਤ ਮੁਹੱਈਆ ਕਰਵਾਉਣਾ ਵੀ ਜ਼ਰੂਰੀ ਕੀਤਾ ਗਿਆ ਹੈ।

ਹਰੇਕ ਦੁਕਾਨ ਦੇ ਬਾਹਰ ਦੋ ਕੂੜਾਦਾਨ ਰਖਣੇ ਜਰੂਰੀ ;ਨਾ ਰੱਖਣ ਵਾਲੇ ਦੁਕਾਨਦਾਰ ਦਾ ਕੀਤਾ ਜਾਵੇਗਾ ਚਲਾਨ: ਕਮਿਸ਼ਨਰ
MC Patiala

… ਸੀਵਰੇਜ ‘ਚ ਗੋਹਾ ਸੁੱਟਣ ਵਾਲਿਆਂ ਦਾ ਕੀਤਾ ਜਾਵੇਗਾ ਚਲਾਨ

ਨਿਗਮ ਕਮਿਸ਼ਨਰ ਸ੍ਰੀ ਕੇਸ਼ਵ ਹਿੰਗੋਨੀਆ ਦਾ ਕਹਿਣਾ ਹੈ ਕਿ ਸੀਵਰੇਜ ਦੀ ਵਰਤੋਂ ਮਨੁੱਖੀ ਗੰਦਗੀ ਲਈ ਹੀ ਕੀਤੀ ਜਾ ਸਕਦੀ ਹੈ, ਪਰ ਇਸ ਵੇਲੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਡੇਅਰੀ ਦਾ ਕੂੜਾ (ਗੋਬਰ ਆਦਿ) ਸੀਵਰੇਜ ਵਿਚ ਸੁੱਟਿਆ ਜਾ ਰਿਹਾ ਹੈ। ਡੇਅਰੀ ਵੇਸਟ ਨੂੰ ਸੀਵਰੇਜ ਲਾਈਨਾਂ ਵਿੱਚ ਡੰਪ ਕਰਨਾ ਅਸਹਿਣਯੋਗ ਹੈ, ਕਿਉਂਕਿ ਡੇਅਰੀ ਕੂੜਾ ਹਮੇਸ਼ਾ ਸੀਵਰੇਜ ਸਿਸਟਮ ਨੂੰ ਬੁਰੀ ਤਰਾਂ ਪ੍ਰਭਾਵਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਈ ਨਿਗਮ ਦੇ ਸੈਨੇਟਰੀ ਇੰਸਪੈਕਟਰਾਂ ਵੱਲੋਂ ਸੀਵਰੇਜ ਲਾਈਨ ਵਿੱਚ ਗੋਹਾ ਸੁੱਟਣ ਵਾਲੇ ਕਿਸੇ ਵੀ ਡੇਅਰੀ ਮਾਲਿਕ ਖ਼ਿਲਾਫ਼ ਚਲਾਨ ਦੀ ਕਾਰਵਾਈ ਕੀਤੀ ਜਾਵੇਗੀ।

…ਘਰਾਂ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਨਾ ਜ਼ਰੂਰੀ 

ਨਗਰ ਨਿਗਮ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਰੇਕ ਵਿਅਕਤੀ ਦੇ ਘਰ ਗਿੱਲੇ ਅਤੇ ਸੁੱਕੇ ਕੂੜੇ ਲਈ ਦੋ-ਦੋ ਡਸਟ-ਬਿਨ ਲਗਾਉਣ। ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਕੇ, ਅਸੀਂ ਕੂੜੇ ਦੇ ਸਹੀ ਨਿਪਟਾਰੇ ਨੂੰ ਬਹੁਤ ਹੀ ਆਸਾਨ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜਿਵੇਂ ਹੀ ਗਿੱਲਾ ਅਤੇ ਸੁੱਕਾ ਕੂੜਾ ਘਰਾਂ ਤੋਂ ਮੈਟੀਰੀਅਲ ਰਿਕਵਰੀ ਫੈਸੀਲਿਟੀ (ਐੱਮ.ਆਰ.ਐੱਫ.) ਕੇਂਦਰ ਤੱਕ ਪਹੁੰਚ ਜਾਵੇਗਾ ਤਾਂ ਗਿੱਲੇ ਕੂੜੇ ਦੀ ਖਾਦ ਬਣ ਜਾਵੇਗੀ ਅਤੇ ਸੁੱਕਾ ਕੂੜਾ ਕਿਸੇ ਲਈ ਕਮਾਈ ਦਾ ਸਾਧਨ ਬਣ ਜਾਵੇਗਾ।

…ਸਵੱਛਤਾ ਪ੍ਰਤੀ ਜਾਗਰੂਕਤਾ 

ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਪਟਿਆਲਾ ਵਾਸੀਆਂ ਨੇ “ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ ਮੁਹਿੰਮ” ਤਹਿਤ ਜਾਗਰੂਕਤਾ ਫੈਲਾ ਕੇ ਸ਼ਹਿਰ ਨੂੰ ਪੰਜਾਬ ਦਾ ਨੰਬਰ ਇਕ ਸ਼ਹਿਰ ਬਣਾਇਆ ਹੈ। ਇਸੇ ਤਰ੍ਹਾਂ ਇਸ ਸਾਲ ਵੀ ਸਾਨੂੰ ਆਪਣੀ ਰੈਂਕਿੰਗ ਬਰਕਰਾਰ ਰੱਖਣ ਲਈ ਜ਼ਰੂਰੀ ਸਹਿਯੋਗ ਦੇਣਾ ਪਵੇਗਾ। ਪਿਛਲੇ ਸਾਲ ਪਟਿਆਲਾ ਰਾਸ਼ਟਰੀ ਪੱਧਰ ‘ਤੇ 54ਵੇਂ ਸਥਾਨ ‘ਤੇ ਸੀ, ਪਰ ਇਸ ਸਾਲ ਰਾਸ਼ਟਰੀ ਪੱਧਰ ‘ਤੇ ਸਾਨੂੰ ਆਪਣੀ ਰੈਂਕਿੰਗ ਵਿਚ ਸੁਧਾਰ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀੰ ਹੋਵੇਗਾ। ਪਰ ਸਮੂਹ ਸ਼ਹਿਰੀਆਂ ਦੇ ਸਹਿਯੋਗ ਨਾਲ ਇਹ ਚੁਣੌਤੀ ਨੂੰ ਸੋਖਾ ਕੀਤਾ ਜਾ ਸਕਦਾ ਹੈ।

 

LATEST ARTICLES

Most Popular

Google Play Store