Homeਪੰਜਾਬੀ ਖਬਰਾਂ19 ਸਾਲ ਤੱਕ ਦੇ ਬੱਚਿਆਂ ਨੂੰ 10 ਫਰਵਰੀ ਨੂੰ ਖੁਆਈ ਜਾਵੇਗੀ ਪੇਟ...

19 ਸਾਲ ਤੱਕ ਦੇ ਬੱਚਿਆਂ ਨੂੰ 10 ਫਰਵਰੀ ਨੂੰ ਖੁਆਈ ਜਾਵੇਗੀ ਪੇਟ ਦੇ ਕੀੜੇ ਮਾਰਨ ਦੀ ਗੋਲੀ – ਡਾ. ਮਲਹੋਤਰਾ

19 ਸਾਲ ਤੱਕ ਦੇ ਬੱਚਿਆਂ ਨੂੰ 10 ਫਰਵਰੀ ਨੂੰ ਖੁਆਈ ਜਾਵੇਗੀ ਪੇਟ ਦੇ ਕੀੜੇ ਮਾਰਨ ਦੀ ਗੋਲੀ – ਡਾ. ਮਲਹੋਤਰਾ

ਪਟਿਆਲਾ, 7 ਫਰਵਰੀ 

ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਵਾ ਕੇ ਸਿਹਤਮੰਦ ਬਣਾਉਣ ਸਬੰਧੀ 10 ਫਰਵਰੀ ਨੂੰ ਰਾਸ਼ਟਰੀ ਡੀ ਵਾਰਮਿੰਗ ਦਿਵਸ ਮਨਾਇਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 10 ਫਰਵਰੀ ਨੂੰ ਰਾਸ਼ਟਰੀ ਡੀ ਵਾਰਮਿੰਗ ਦਿਵਸ ਮੋਕੇ ਜਿਲੇ ਦੇ 1 ਸਾਲ ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਅਲਬੈਂਡਾਜੋਲ ਦੀ ਗੋਲੀ ਖੁਆਈ ਜਾਣੀ ਹੈ।ਉਹਨਾਂ ਕਿਹਾ ਕਿ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੂਰੀ ਗੋਲੀ ਅਤੇ 1 ਤੋਂ 2 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਅੱਧੀ ਗੋਲੀ ਖੁਆਈ ਜਾਵੇਗੀ।ਉਹਨਾਂ ਦੱਸਿਆਂ ਕਿ ਜਿਲੇ ਦੇ 19 ਸਾਲ ਤੱਕ ਦੇ ਤਕਰੀਬਨ ਸਾਡੇ ਪੰਜ ਲੱਖ ਬਚਿਆਂ ਨੂੰ ਇਹ ਖੁਆਈ ਜਾਵੇਗੀ।

19 ਸਾਲ ਤੱਕ ਦੇ ਬੱਚਿਆਂ ਨੂੰ 10 ਫਰਵਰੀ ਨੂੰ ਖੁਆਈ ਜਾਵੇਗੀ ਪੇਟ ਦੇ ਕੀੜੇ ਮਾਰਨ ਦੀ ਗੋਲੀ - ਡਾ. ਮਲਹੋਤਰਾ

ਉਹਨਾਂ ਦੱਸਿਆਂ ਕਿ ਸਰਕਾਰੀ , ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ, ਕਾਲਜਾਂ, ਆਈ ਲੈਟਸ ਸੈਂਟਰਾਂ ਵਿਚ ਪੜਦੇ, ਆਂਗਣਵਾੜੀ ਸੈਟਰਾਂ ਵਿੱਚ ਦਰਜ, ਕਿਸੇ ਕਰਾਨ ਪੜਾਈ ਛੱਡ ਚੁੱਕੇ 1 ਤੋਂ 19 ਸਾਲ ਤੱਕ ਦੇ 100 ਫੀਸਦੀ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਅਲਬੈਂਡਾਜੋਲ ਦੀ ਖੁਰਾਕ ਖੁਆਉਣ ਲਈ ਲੋੜੀਦੇ ਪ੍ਰਬੰਧ ਕਰ ਲਏ ਗਏ ਹਨ ਅਤੇ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪੜੇ ਚਾੜਨ ਲਈ ਵੱਖ ਵੱਖ ਵਿਭਾਗਾਂ ਦੇ ਨਾਲ ਮੀਟਿੰਗਾ ਕਰਕੇ ਸਹਿਯੋਗ ਲਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਗੋਲੀ ਬੱਚਿਆਂ ਨੂੰ ਖਾਲੀ ਪੇਟ ਨਹੀਂ ਦਿੱਤੀ ਜਾਣੀ ਇਸ ਲਈ ਬੱੱਚੇ ਗੋਲੀ ਖਾਣ ਵਾਲੇ ਦਿਨ ਸਕੂਲ ਵਿੱਚ ਖਾਲੀ ਪੇਟ ਨਾ ਆਉਣ।ਉਨ੍ਹਾਂ ਦੱਸਿਆਂ ਕਿ ਸਿਹਤ ਵਿਭਾਗ ਦੇ ਇਸ ਉਪਰਾਲੇ ਨਾਲ ਲੱਖਾਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਰਾਹਤ ਮਿਲੇਗੀ ਕਿਉਂਕਿ ਜਿਆਦਾਤਰ ਬੱਚਿਆਂ ਵਿਚ ਪੇਟ ਦੇ ਕੀੜਿਆਂ ਕਾਰਣ ਰੋਜਾਨਾਂ ਦੀ ਖੁਰਾਕ ਦੇ ਘਟਣ ਕਾਰਣ ਸਰੀਰਕ ਕਮਜੋਰੀ, ਖੂਨ ਦੀ ਕਮੀ ਦੇ ਨਾਲ-ਨਾਲ ਬੱਚਿਆਂ ਵਿਚ ਚਿੜ ਚਿੜਾਪਣ ਦੇਖਣ ਵਿਚ ਆਉਂਦਾ ਹੈ। ਪਰ ਹੁਣ ਇਸ ਦਵਾਈ ਦੀ ਖੁੱਰਾਕ ਨਾਲ ਬੱਚਿਆਂ ਨੂੰ ਬਿਮਾਰੀਆਂ ਦੇ ਨਾਲ ਖੂਨ ਦੀ ਕਮੀ ਤੋ ਛੁੱਟਕਾਰਾ ਮਿਲੇਗਾ ।

LATEST ARTICLES

Most Popular

Google Play Store