Educationਪੰਜਾਬੀ ਖਬਰਾਂ

5 ਅਧਿਆਪਕ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਵੱਲੋਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਐਲਾਨ

5 ਅਧਿਆਪਕ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਵੱਲੋਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਐਲਾਨ

ਪਟਿਆਲਾ, 22 ਜੂਨ :

ਪੰਜਾਬ ਦੀਆਂ 5 ਅਧਿਆਪਕ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਨੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। 8393 ਪ੍ਰੀ ਪ੍ਰਾਇਮਰੀ ਪੋਸਟਾਂ ਦੇ ਪੇਪਰ ਦੀ ਤਾਰੀਖ ਜਾਰੀ ਕਰੇ ਸਰਕਾਰ : ਅਧਿਆਪਕ ਆਗੂ

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਿੱਖਿਆ ਪ੍ਰਾਈਡਰ ਅਧਿਆਪਕ ਯੂਨੀਅਨ ਦੇ ਆਗੂ ਜਗਸੀਰ ਸਿੰਘ ਘਾਰੂ, ਗੁਰਪ੍ਰੀਤ ਸਿੰਘ ਗੁਰੀ, ਸੁਖਚੈਨ ਮਾਨਸਾ, ਮਨਪ੍ਰੀਤ ਮੋਹਾਲੀ, ਮਨਪ੍ਰੀਤ ਸਿੰਘ ਮੋਗਾ, ਤਰਮਿੰਦਰ ਸਿੰਘ, ਤਜਿੰਦਰ ਕੌਰ, ਰੀਤੂ ਬਾਲਾ, ਦਪਿੰਦਰਜੋਤ ਕੌਰ ਪਟਿਆਲਾ, ਹਰਪ੍ਰੀਤ ਕੌਰ ਫਤਿਹਗੜ੍ਹ ਸਾਹਿਬ ਅਤੇ ਜੋਗਾ ਸਿੰਘ ਘਨੌਰ ਨੇ ਦੱਸਿਆ ਕਿ ਅਸੀਂ ਪਿਛਲੇ 15 ਸਾਲਾਂ ਤੋਂ ਠੇਕੇ ’ਤੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਵਜੋਂ ਸੇਵਾਵਾਂ ਦੇ ਰਹੇ ਹਾਂ। ਪੰਜਾਬ ਸਰਕਾਰ ਨੇ ਸਾਨੂੰ ਰੈਗੂਲਰ ਕਰਨ ਵਾਸਤੇ 8393 ਪੋਸਟਾਂ ਕੱਢੀਆਂ ਸਨ ਪਰ ਇਸ ਵਾਸਤੇ ਇਕ ਟੈਸਟ ਰੱਖਿਆ ਸੀ ਜੋ 27 ਜੂਨ ਨੁੰ ਹੋਣਾ ਸੀ ਪਰ  ਉਹ ਰੱਦ ਕਰ ਦਿੱਤਾ ਗਿਆ।

5 ਅਧਿਆਪਕ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਵੱਲੋਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਐਲਾਨ

ਉਹਨਾਂ ਕਿਹਾ ਕਿ ਸਾਡੀ ਮੰਗ ਇਹ ਹੈ ਕਿ ਅਸੀਂ ਐਨ ਟੀ ਟੀ ਅਤੇ ਡੀ ਈ ਸੀ ਈ ਕੋਰਸ ਕਰ ਚੁੱਕੇ ਅਧਿਆਪਕ ਹਾਂ ਜੋ ਆਪਣੀ ਸਲੈਕਸ਼ਨ ਵਾਸਤੇ ਟੈਸਟ ਦੇਣ ਨੂੰ ਤਿਆਰ ਹਾਂ ਪਰ ਸਾਡੇ ਵਿਚੋਂ ਕੁਝ ਅਧਿਆਪਕਾਂ ਵੱਲੋਂ ਵਿਰੋਧ ਕਰਨ ਕਾਰਨ ਸਰਕਾਰ ਨੇ ਟੈਸਟ ਰੱਦ ਕਰ ਦਿੱਤਾ ਹੈ।

ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਇਹ ਟੈਸਟ ਜਲਦੀ ਤੋਂ ਜਲਦੀ ਕਰਵਾਇਆ ਜਾਵੇ ਤੇ ਸਾਡੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਨਹੀਂ ਤਾਂ ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕਰਾਂਗੇ।

ਉਹਨਾਂ ਦੱਸਿਆ ਕਿ ਕੱਲ੍ਹ 23 ਜੂਨ ਨੂੰ ਸਵੇਰੇ 10.00 ਵਜੇ ਪੰਜਾਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਨਹਿਰੂ ਪਾਰਕ,ਪਟਿਆਲਾ ਵਿਖੇ ਬੁਲਾਈ ਗਈ ਹੈ। ਮੀਟਿੰਗ ਮਗਰੋਂ ਅਸੀਂ ਫੁਆਰਾ ਚੌਂਕ ਜਾਮ ਕਰਾਂਗੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ,ਪਟਿਆਲਾ ਤੱਕ ਰੋਸ ਮਾਰਚ ਕਰਾਂਗੇ।

ਉਹਨਾਂ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ, ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਟੈਸਟ ਲਵੇ ਅਤੇ ਜਿਹੜੇ ਯੋਗਤਾ ਰੱਖਦੇ ਹਨ, ਉਹਨਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ।

Back to top button