Covid-19-Update

ਕੋਵਿਡ ਪਟਿਆਲਾ ਵਿੱਚ ਵਾਪਸ ਆ ਗਿਆ ਹੈ ? ਬਿਮਾਰੀ ਦੇ ਫੈਲਾਅ ਨੁੰ ਰੋਕਣ ਲਈ ਇਹਤਿਆਤ ਵਰਤਣੀ ਜਰੂਰੀ

ਕੋਵਿਡ ਪਟਿਆਲਾ ਵਿੱਚ ਵਾਪਸ ਆ ਗਿਆ ਹੈ ? ਬਿਮਾਰੀ ਦੇ ਫੈਲਾਅ ਨੁੰ ਰੋਕਣ ਲਈ ਇਹਤਿਆਤ ਵਰਤਣੀ ਜਰੂਰੀ

ਪਟਿਆਲਾ 4 ਮਈ,2022  (         )

ਪਿਛਲੇ ਕੁਝ ਦਿਨਾਂ ਤੋਂ ਪਟਿਆਲਾ ਦੀ ਲਾਅ ਯੂਨੀਵਰਸਿਟੀ ਵਿਖੇ ਲਗਾਤਾਰ ਕੋਵਿਡ ਪੋਜਟਿਵ ਕੇਸਾਂ ਦੇ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਸਥਿਤੀ ਦਾ ਜਾਇਜਾ ਲੈਣ ਲਈ ਸਿਵਲ ਸਰਜਨ ਡਾ. ਰਾਜੂ ਧੀਰ ਵੱਲੋਂ ਅੱਜ ਲਾਅ ਯੁਨੀਵਰਸਿਟੀ ਦਾ ਦੋਰਾ ਕੀਤਾ ।ਇਸ ਮੋਕੇ ਉਹਨਾਂ ਨਾਲ ਸਹਾਇਕ ਸਿਹਤ ਅਫਸਰ ਡਾ. ਐਸ.ਜੇ.ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਰੰਜਨਾ ਸ਼ਰਮਾ,ਜਿਲਾ੍ਹ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਤੇ ਡਾ. ਦਿਵਜੌਤ ਸਿੰਘ ਅਤੇ ਮੈਡੀਕਲ ਅਫਸਰ ਡਾ. ਅਸਲਮ ਪਰਵੇਜ ਵੀ ਸ਼ਾਮਲ ਸਨ।ਉਹਨਾਂ ਵੱਲੋਂ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ  ਨਾਲ ਮੀਟਿੰਗ ਕਰਕੇ ਪੋਜਟਿਵ ਕੇਸਾਂ ਨੂੰ ਅੱਲਗ ਆਈਸੋਲੇਟ ਕਰਨ ਸਬੰਧੀ ਕੀਤੇ ਪ੍ਰਬੰਧਾ ਦਾ ਜਾਇਜਾ ਲਿਆ ਅਤੇ ਪੋਜਟਿਵ ਕੇਸਾਂ ਦੀ ਸਿਹਤ ਬਾਰੇ ਜਾਣਕਾਰੀ ਲਈ।ਸਿਵਲ ਸਰਜਨ ਡਾ.ਰਾਜੂ ਧੀਰ ਨੇਂ ਦੱਸਿਆਂ ਕਿ ਸਿਹਤ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਕੋਵਿਡ ਸੈਂਪਲ ਲੈਣ ਲਈ ਤਿੰਨ ਸਿਹਤ ਟੀਮਾਂ ਨੂੰ ਲਗਾਇਆ ਗਿਆ ਅਤੇ ਟੀਮਾਂ ਵੱਲੋਂ ਅੱਜ 550 ਦੇ ਕਰੀਬ ਕੋਵਿਡ ਸੈਂਪਲ ਲਏ ਗਏ।ਉਹਨਾਂ ਵਿਦਿਆਟਥੀਆਂ ਅਤੇ ਸਟਾਫ ਨੁੰ ਬਿਮਾਰੀ ਦੇ ਫੈਲਾਅ ਨੁੰ ਰੋਕਣ ਲਈ ਇਹਤਿਆਤ ਵਰਤਣ ਤੇਂ ਜੋਰ ਦਿੰਦੇ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਕੋਵਿਡ ਸਾਵਧਾਨੀਆਂ ਜਿਵੇਂ ਮਾਸਕ ਪਾਉਣਾ, ਹੱਥਾਂ ਨੁੰ ਵਾਰ ਵਾਰ ਸਾਬਣ ਪਾਣੀ ਨਾਲ ਧੌਣਾ, ਭੀੜ ਵਾਲੀਆਂ ਥਾਂਵਾ ਤੇਂ ਜਾਣ ਤੋਂ ਗੁਰੇਜ ਕਰਨਾ ਅਤੇ ਸਮਾਜਿਕ ਦੁਰੀ ਬਣਾ ਕੇ ਰੱਖਣਾ ਜਰੂਰੀ ਹੈ।ਉਹਨਾ ਕਿਹਾ ਕਿ ਯੂਨੀਵਰਸਿਟੀ ਵਿਖੇ ਸਥਿਤੀ ਤੇਂ ਲਗਾਤਾਰ ਨਜਰ ਰੱਖੀ ਜਾ ਰਹੀ ਹੈ ਤੇਂ ਅਧਿਕਾਰੀਆਂ ਨੂੰ ਕਿਸੇ ਕਿਸਮ ਦੀ ਸਿਹਤ ਸਮਸਿਆ ਹੋਣ ਤੇਂ ਤੁਰੰਤ ਸਿਹਤ ਸਟਾਫ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ ਗਿਆ।

ਅੱਜ ਜਿਲ੍ਹੇ ਵਿੱਚ ਪ੍ਰਾਪਤ 660 ਕੋਵਿਡ ਰਿਪੋਰਟਾਂ ਵਿਚੋਂ 49 ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਸ ਵਿਚੋਂ 48 ਲ਼ਾਅ ਯੂਨੀਵਰਸਿਟੀ ਵਿਚੋਂ ਬੀਤੇ ਦਿਨੀ ਲਏ ਸੈਂਪਲਾ ਵਿਚੋਂ ਪੋਜਟਿਵ ਆਏ ਹਨ ਅਤੇ ਇੱਕ ਕੋਵਿਡ ਪੋਜਟਿਵ ਰਾਜਪੂਰਾ ਨਾਲ ਸਬੰਧਤ ਹੈ। ਜਿਸ ਨਾਲ ਜਿਲ੍ਹੇ ਵਿੱਚ ਕੇਸਾਂ ਦੀ ਗਿਣਤੀ  62,144 ਹੋ ਗਈ ਹੈ ਅਤੇ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,616 ਹੀ ਹੈ । ਐਕਟਿਵ ਕੇਸਾਂ ਦੀ ਗਿਣਤੀ  ਵੱਧ ਕੇ 70 ਹੋ ਗਈ ਹੈ।ਅੱਜ ਜਿਲੇ੍ਹ ਵਿੱਚ ਕਿਸੇ ਵੀ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1458 ਹੀ ਹੈ।ਜਿਲ੍ਹਾ ਐਪੀਡੋਮੋਲਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਹੁਣ ਤੱਕ ਲਾਅ ਯੂਨੀਵਰਸਿਟੀ ਵਿੱਚੋਂ ਪੋਜਟਿਵ ਆਏ ਕੇਸਾਂ ਦੀ ਗਿਣਤੀ 63 ਹੋ ਗਈ ਹੈ ਪਰ ਰਾਹਤ ਦੀ ਖਬਰ ਇਹ ਹੈ ਕਿ ਸਾਰੇ ਹੀ ਕੋਵਿਡ ਪੋਜਟਿਵ ਠੀਕ ਠਾਕ ਹਨ।

ਕੋਵਿਡ ਪਟਿਆਲਾ ਵਿੱਚ ਵਾਪਸ ਆ ਗਿਆ ਹੈ ? ਬਿਮਾਰੀ ਦੇ ਫੈਲਾਅ ਨੁੰ ਰੋਕਣ ਲਈ ਇਹਤਿਆਤ ਵਰਤਣੀ ਜਰੂਰੀ

ਅੱਜ 1167  ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ  ਜਾਂਚ ਸਬੰਧੀ 12,41,223 ਸੈਂਪਲ ਲਏ ਜਾ ਚੁੱਕੇ ਹਨ। ਜਿਲ੍ਹਾ ਪਟਿਆਲਾ ਦੇ 62088 ਕੋਵਿਡ ਪੋਜਟਿਵ, 11,78,803 ਨੈਗੇਟਿਵ ਅਤੇ ਲਗਭਗ 332 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਕੋਵਿਡ ਪਟਿਆਲਾ ਵਿੱਚ ਵਾਪਸ ਆ ਗਿਆ ਹੈ ? ਬਿਮਾਰੀ ਦੇ ਫੈਲਾਅ ਨੁੰ ਰੋਕਣ ਲਈ ਇਹਤਿਆਤ ਵਰਤਣੀ ਜਰੂਰੀI ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿੱਚ 2948 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਕੱਲ ਮਿਤੀ 05 ਮਈ ਦਿਨ ਵੀਰਵਾਰ ਨੂੰ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਰੇਲਵੇ ਹਸਪਤਾਲ, ਪੁਰਾਨਾ ਪੁਲਿਸ ਲਾਈਨ ਸਕੂਲ, ਸਿਵਲ ਲਾਈਨ ਸਕੂਲ, ਮਾਤਾ ਕੁਸ਼ਲਿਆ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਜੁਝਾਰ ਨਗਰ, ਨਿਊ ਯਾਦਵਿੰਦਰਾ ਕਲੋਨੀ, ਸਿਕਲੀਗਰ ਬਸਤੀ,ਸਿਟੀ ਬ੍ਰਾਂਚ, ਬਿਸ਼ਨ ਨਗਰ, ਆਰਿਆ ਸਮਾਜ, ਸੂਲਰ, ਅਨੰਦ ਨਗਰ ਬੀ, ਡਿਸਪੈਂਸਰੀ  ਰਾਜਪੁਰਾ ਕਲੋਨੀ, ਮਥੁਰਾ ਕਲੋਨੀ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ ਅਤੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਰਾਜਪੁਰਾ ਦੇ ਸਿਵਲ ਹਸਪਤਾਲ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਤੇ ਸਕੂਲਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।

Back to top button