Homeਪੰਜਾਬੀ ਖਬਰਾਂਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਦੇ ਆਗੂ ਮੰਗਾਂ ਸਬੰਧੀ ਸੁਖਬੀਰ ਬਾਦਲ...

ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਦੇ ਆਗੂ ਮੰਗਾਂ ਸਬੰਧੀ ਸੁਖਬੀਰ ਬਾਦਲ ਅਤੇ ਅਸ਼ਵਨੀ ਸ਼ਰਮਾ ਨੂੰ ਮਿਲੇ

ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਦੇ ਆਗੂ ਮੰਗਾਂ ਸਬੰਧੀ ਸੁਖਬੀਰ ਬਾਦਲ ਅਤੇ ਅਸ਼ਵਨੀ ਸ਼ਰਮਾ ਨੂੰ ਮਿਲੇ

ਬਹਾਦਰਜੀਤ ਸਿੰਘ /ਰੂਪਨਗਰ,14 ਜਨਵਰੀ,2022
ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ, ਜੋ ਕਿ ਪੰਜਾਬ ਦੇ ਲਗਭਗ 6500 ਸਕੂਲਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ  ਵੱਖ ਵੱਖ ਐਸੋਸੀਏਸ਼ਨਾਂ, ਮਾਪੇ ਅਤੇ ਗ਼ੈਰ ਸਹਾਇਤਾ ਪ੍ਰਾਪਤ ਸੰਸਥਾਵਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਸਾਂਝੇ ਤੌਰ ’ਤੇ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਇਹ ਸਾਰੇ ਵਰਗ ਸਾਰੇ ਰਾਜਨੀਤਕ ਪਾਰਟੀਆਂ ਦੇ ਮੁਖੀਆਂ ਕੋਲ ਟੈਕਸ ਮੁਕਤ ਸਿੱਖਿਆ ਦੇ ਏਜੰਡੇ ਨੂੰ ਚੋਣ ਮਨੋਰਥ ਪੱਤਰੋ ਵਿੱਚ ਪਵਾਉਣ ਲਈ ਮਿਲਣਗੇ।

ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ 23 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਤੀਨਿਧ, ਵੱਖ ਵੱਖ ਐਸੋਸੀਏਸ਼ਨਾਂ, ਮਾਪੇ ਅਤੇ ਟਰਾਂਸਪੋਰਟਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇ।  ਬਾਦਲ ਨੇ ਦੋ ਘੰਟੇ ਦਾ ਸਮਾਂ ਲਗਾ ਕੇ ਫੈਡਰੇਸ਼ਨ ਦੀ ਇਸ ਮੰਗ ਦਾ ਸਵਾਗਤ ਕੀਤਾ ਜਿਸ ਵਿੱਚ ਫਾਇਦਾ ਮਾਪਿਆਂ ਨੂੰ ਪਹੁੰਚਾਇਆ ਜਾਣਾ ਹੈ। ਉਨ੍ਹਾਂ ਟੈਕਸ ਮੁਕਤ ਸਿੱਖਿਆ ਦੇ ਮਸਲੇ ਤੇ ਸਹਿਮਤੀ ਦਿੱਤੀ ਅਤੇ ਨਾਲ ਹੀ ਡਾ. ਦਲਜੀਤ ਸਿੰਘ ਚੀਮਾ  ਨੂੰ ਇਹ ਮੰਗਾਂ ਚੋਣ ਮਨੋਰਥ ਪੱਤਰ ਵਿੱਚ ਸ਼ਾਮਿਲ ਕਰਨ ਦੇ ਨਿਰਦੇਸ਼ ਦਿੱਤੇ।

ੲਸ ਮੌਕੇ ਰੂਪਨਗਰ ਪ੍ਰਾਈਵੇਟ ਸਕੂਲਜ ਐਸ਼ੋਸ਼ੀਏਸ਼ਨ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਅਤੇ ਮੈਂਬਰ ਅਮਰਜੀਤ ਸਿੰਘ, ਛਿੰਦਰਪਾਲ ਕੌਰ, ਨਰੇਸ਼ ਗੋਤਮ, ਹਰਜਿੰਦਰ ਸਿੰਘ ਮੱਲੀ, ਸੁਖਵਿੰਦਰ ਸਿੰਘ, ਜੇ.ਕੇ. ਜੱਗੀ, ਸੰਦੀਪ ਸੈਣੀ, ਉਪਮਾ ਅਤੀਤ ਸਿੰਘ, ਰਾਣਾ ਓਮਬੀਰ ਸਿੰਘ, ਸਵਰਨ ਸਿੰਘ ਅਤੇ ਪਰਮਿੰਦਰ ਸ਼ਰਮਾ ਵੀ ਹਾਜਰ ਸਨ।

ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਦੇ ਆਗੂ ਮੰਗਾਂ ਸਬੰਧੀ ਸੁਖਬੀਰ ਬਾਦਲ ਅਤੇ ਅਸ਼ਵਨੀ ਸ਼ਰਮਾ ਨੂੰ ਮਿਲੇ
ਮਾਪਿਆਂ ਦੀਆਂ ਮੰਗਾਂ ਤੋਂ ਇਲਾਵਾ ਸੰਸਥਾਵਾਂ ਵਿੱਚ ਕੰਮ ਕਰਦੇ ਸਾਰੇ ਮੁਲਾਜ਼ਮਾਂ ਲਈ 5 ਲੱਖ ਰੁਪਏ ਤੱਕ ਦਾ ਐਕਸੀਡੈਂਟਲ ਬੀਮਾ ਵੀ ਇਸ ਚੋਣ ਮਨੋਰਥ ਪੱਤਰਵਿੱਚ ਸ਼ਾਮਿਲ ਕਰਵਾਉਣ ਲਈ ਬੇਨਤੀ ਕੀਤੀ ਹੈ। ਅਕਾਲੀ ਦਲ ਤੋਂ ਬਿਨਾਂ ਫੈਡਰੇਸ਼ਨ ਦੇ ਨੁਮਾਇੰਦੇ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੀ ਮਿਲੇ ਅਤੇ ਆਪਣਾ ਮੰਗ ਪੱਤਰ ਸੌਂਪਿਆ।

ਫੈਡਰੇਸ਼ਬ ਵੱਲੋਂ ਦੋ ਦਿਨਾਂ ਦੇ ਅੰਦਰ ਅੰਦਰ ਸਾਰੇ ਪ੍ਰਮੁੱਖ ਰਾਜਨੀਤਕ ਦਲ ਦੇ ਪ੍ਰਧਾਨਾਂ ਨੂੰ ਮਿਲਿਆ ਜਾਵੇਗਾ ਜਿਨਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸੰਯੁਕਤ ਸਮਾਜ ਮੋਰਚਾ ਸ਼ਾਮਿਲ ਹਨ।

 

LATEST ARTICLES

Most Popular

Google Play Store