Homeਪੰਜਾਬੀ ਖਬਰਾਂਜਨਰਲ ਆਬਜ਼ਰਵਰ ਨੇ ਆਰ.ਓਜ਼. ਦੇ ਵੋਟਰ ਰਜਿਸਟਰ ਤੇ ਹੋਰ ਦਸਤਾਵੇਜਾਂ ਦੀ ਪੜਤਾਲ...

ਜਨਰਲ ਆਬਜ਼ਰਵਰ ਨੇ ਆਰ.ਓਜ਼. ਦੇ ਵੋਟਰ ਰਜਿਸਟਰ ਤੇ ਹੋਰ ਦਸਤਾਵੇਜਾਂ ਦੀ ਪੜਤਾਲ ਕੀਤੀ

ਜਨਰਲ ਆਬਜ਼ਰਵਰ ਨੇ ਆਰ.ਓਜ਼. ਦੇ ਵੋਟਰ ਰਜਿਸਟਰ ਤੇ ਹੋਰ ਦਸਤਾਵੇਜਾਂ ਦੀ ਪੜਤਾਲ ਕੀਤੀ

ਬਹਾਦਰਜੀਤ ਸਿੰਘ /ਰੂਪਨਗਰ, 21 ਫਰਵਰੀ,2022
ਭਾਰਤ ਚੋਣ ਕਮਿਸਨ ਵਲੋਂ ਵਿਧਾਨ ਸਭਾ ਚੋਣਾਂ ਲਈ ਤਾਇਨਾਤ ਕੀਤੇ ਗਏ ਜਨਰਲ ਆਬਜ਼ਰਵਰ  ਪੰਧਾਰੀ ਯਾਦਵ  ਨੇ ਸੋਮਵਾਰ ਨੂੰ 17ਏ ਵੋਟਰ ਰਜਿਸਟਰ ਸਬੰਧੀ ਨਿਰਧਾਰਿਤ ਕੀਤੇ ਗਏ ਸਾਰੇ ਮਾਪਦੰਡਾਂ ਨੂੰ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਪੜਤਾਲ ਕੀਤੀ। ਇਸ ਮੌਕੇ ਸਰਕਾਰੀ ਕਾਲਜ ਰੂਪਨਗਰ ਵਿਖੇ ਜਨਰਲ ਆਬਜ਼ਰਵਰ ਨਾਲ ਜ਼ਿਲ੍ਹਾ ਚੋਣ ਅਫਸਰ  ਸੋਨਾਲੀ ਗਿਰੀ ਅਤੇ ਏ.ਡੀ.ਸੀ.  ਦੀਪਸ਼ਿਖਾ ਸ਼ਰਮਾ ਵੀ ਹਾਜ਼ਰ ਸਨ।

ਜ਼ਿਲ੍ਹਾ ਚੋਣ ਅਫਸਰ  ਸੋਨਾਲੀ ਗਿਰੀ ਨੇ ਦੱਸਿਆ ਕਿ ਜਰਨਲ ਆਬਜ਼ਰਵਰ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਤਿੰਨੋਂ ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ, ਰੂਪਨਗਰ ਅਤੇ ਸ਼੍ਰੀ ਚਮਕੌਰ ਸਾਹਿਬ ਵਲੋਂ ਪੇਸ਼ ਕੀਤੇ ਗਏ 17ਏ ਵੋਟਰ ਰਜਿਸਟਰ ਅਤੇ ਚੋਣਾਂ ਨਾਲ ਸਬੰਧਿਤ ਹੋਰ ਮਹੱਤਵਪੂਰਨ ਦਸਤਾਵੇਜਾਂ ਦੀ ਬਰੀਕੀ ਨਾਲ ਪੜਤਾਲ ਕੀਤੀ ਅਤੇ ਹਰ ਬੂਥ ਉੱਤੇ ਹੋਈ ਵੋਟਿੰਗ ਦਰ ਦੀ ਬਰੀਕੀ ਨਾਲ ਸਮੀਖਿਆ ਕੀਤੀ।

ਜਨਰਲ ਆਬਜ਼ਰਵਰ ਨੇ ਆਰ.ਓਜ਼. ਦੇ ਵੋਟਰ ਰਜਿਸਟਰ ਤੇ ਹੋਰ ਦਸਤਾਵੇਜਾਂ ਦੀ ਪੜਤਾਲ ਕੀਤੀ

ਉਨ੍ਹਾਂ ਕਿਹਾ ਕਿ ਜਨਰਲ ਆਬਜ਼ਰਵਰ ਨੇ ਵਿਸ਼ੇਸ਼ ਤੌਰ ’ਤੇ ਜਿਨ੍ਹਾਂ ਬੂਥਾਂ ਵਿੱਚ ਵਿਧਾਨ ਸਭਾ ਹਲਕੇ ਵਿੱਚ ਹੋਈ ਵੋਟਿੰਗ ਦੀ ਔਸਤ ਦਰ ਤੋਂ 15 ਫੀਸਦ ਵੱਧ ਜਾਂ 15 ਫੀਸਦ ਘੱਟ ਵੋਟਿੰਗ ਹੋਈ ਹੈ ਤਾਂ ਇਸ ਮਾਮਲੇ ਵਿੱਚ ਹੋਈ ਵੋਟਿੰਗ ਦਾ ਮਾਪਦੰਡਾਂ ਅਨੁਸਾਰ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਚੋਣਾਂ ਨਾਲ ਸਬੰਧਿਤ ਹਰ ਦਸਤਾਵੇਜ ਦਾ ਨਿਰੀਖਣ ਵੀ ਜਰਨਲ ਆਬਜ਼ਰਵਰ ਵਲੋਂ ਕੀਤਾ ਗਿਆ।

ਇਸ ਮੌਕੇ ਵਿਧਾਨ ਸਭਾ ਹਲਕਾ ਰੂਪਨਗਰ ਤੋਂ  ਕੁਲਵਿੰਦਰ ਸਿੰਘ ਬਾਜਵਾ ਸ਼੍ਰੋਮਣੀ ਅਕਾਲੀ ਦਲ, ਸੂਬੇਦਾਰ ਅਵਤਾਰ ਸਿੰਘ ਆਜਾਦ ਉਮੀਦਵਾਰ,  ਬਚਿੱਤਰ ਸਿੰਘ ਆਜਾਦ ਉਮੀਦਵਾਰ, ਆਰ.ਐਸ. ਢਿੱਲੋਂ ਕਾਂਗਰਸ, ਅਮਨਦੀਪ ਸੈਣੀ ਆਮ ਆਦਮੀ ਪਾਰਟੀ, ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ  ਚਰਨਜੀਤ ਸਿੰਘ ਘਈ ਬੀ.ਐੱਸ.ਪੀ,  ਲਖਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਡਾ. ਚਰਨਜੀਤ ਸਿੰਘ ਆਮ ਆਦਮੀ ਪਾਰਟੀ, ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ . ਰਣਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,  ਅਸ਼ਵਨੀ ਕੁਮਾਰ ਆਜਾਦ ਸਮਾਜ ਪਾਰਟੀ,  ਗੁਰਦੇਵ ਸਿੰਘ ਸੀ.ਪੀ.ਆਈ.ਐਮ. ਅਤੇ ਹੋਰ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

 

LATEST ARTICLES

Most Popular

Google Play Store