Homeਪੰਜਾਬੀ ਖਬਰਾਂਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੁਆਰਾ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ

ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੁਆਰਾ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ

ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੁਆਰਾ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ

ਬਠਿੰਡਾ/ 9 ਜੂਨ, 2022

ਇੰਸਟੀਚਿਊਸ਼ਨ ਆਫ  ਇੰਜਨੀਅਰਜ਼ ਬਠਿੰਡਾ ਲੋਕਲ ਸੈਂਟਰ ਦੁਆਰਾ ਵਿਸ਼ਵ ਵਾਤਾਵਰਨ ਦਿਵਸ ਵਿਸ਼ਾ “ਸਿਰਫ ਇਕ ਧਰਤੀ” ਤੇ ਲੈਕਚਰ ਦਾ ਆਯੋਜਨ ਕਰਵਾ ਕੇ ਮਨਾਇਆ ਗਿਆ।

ਇਸ ਮੌਕੇ ਬਠਿੰਡਾ  ਲੋਕਲ ਸੈਂਟਰ ਦੇ ਚੇਅਰਮੈਨ ਡਾ.ਜਗਤਾਰ ਸਿੰਘ ਸਿਵੀਆਂ ਦੁਆਰਾ ਭਾਗ ਲੈਣ ਵਾਲੇ ਮਹਿਮਾਨਾਂ ,ਬੁਲਾਰਿਆਂ ,ਕੌਂਸਲ ਮੈਂਬਰ ਅਤੇ ਸਾਰੇ ਹੀ ਭਾਗੀਦਾਰਾਂ ਦਾ ਸੁਆਗਤ ਕੀਤਾ ਗਿਆ  ਅਤੇ  ਵਾਤਾਵਰਨ  ਦਿਵਸ ਮਨਾਉਣ ਦੀ ਮਹੱਤਤਾ ਬਾਰੇ ਦੱਸਿਆ  ਉਨ੍ਹਾਂ ਦੱਸਿਆ ਕਿ ਵਾਤਾਵਰਣ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਪਹਿਲੀ ਜ਼ਰੂਰਤ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਉੱਦਮ ਕਰਨਾ ਚਾਹੀਦਾ ਹੈ

ਇਸ ਸਮਾਗਮ ਦੇ ਮੁੱਖ ਬੁਲਾਰੇ ਡਾ.ਹਰਜਿੰਦਰ ਸਿੰਘ ਰੋਜ਼ ਸਾਬਕਾ ਪ੍ਰੋ ਚਾਂਸਲਰ  ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ  ਸਨ। ਜਿਨ੍ਹਾਂ ਦੁਆਰਾ ਇਸ ਵਿਸ਼ੇ ਤੇ ਵਿਸ਼ੇਸ਼ ਚਰਚਾ ਕੀਤੀ ਗਈ ਇਸ ਮੌਕੇ ਉਨ੍ਹਾਂ ਦੱਸਿਆ ਕਿ ਮਨੁੱਖ ਦੁਆਰਾ ਕੁਦਰਤ ਨਾਲ ਛੇੜਛਾੜ ਅਤੇ ਅੰਨ੍ਹੇਵਾਹ ਦਰੱਖਤਾਂ ਦਾ ਕੱਟਣਾ   ਧਰਤੀ ਨੂੰ ਵੀ ਦੂਸਰੇ ਗ੍ਰਹਿ ਦੀ ਤਰ੍ਹਾਂ ਬੰਜਰ ਬਣਾਉਣ ਵੱਲ ਇਕ ਕਦਮ ਹੈ। ਇਸ ਤਰ੍ਹਾਂ ਦਰੱਖਤਾਂ ਦੇ ਕੱਟਣ ਨਾਲ ਲਗਪਗ ਹਰ ਦਿਨ ਪੌਦੇ ,ਜਾਨਵਰ ਅਤੇ ਪੰਛੀਆਂ ਦੀ 137 ਕਿਸਮਾਂ ਅਲੋਪ ਹੋ ਰਹੀਆਂ ਹਨ ਅਤੇ ਸਾਲ ਵਿੱਚ ਲਗਪਗ 50000 ਜੋ ਕਿ ਚਿੰਤਾ ਦਾ  ਵਿਸ਼ਾ ਹੈ ।

ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੁਆਰਾ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੁਆਰਾ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੁਆਰਾ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੁਆਰਾ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ

ਉਨ੍ਹਾਂ ਪਿਛਲੇ 100 ਸਾਲ   ਤੋਂ ਵਾਤਾਵਰਨ ਦੇ ਕੁਝ ਵਿਗੜ ਰਹੇ ਤੱਥਾਂ ਬਾਰੇ ਵੀ ਚਾਨਣਾ ਪਾਇਆ ਅਤੇ ਵਾਤਾਵਰਣ ਨੂੰ ਬਚਾਉਣ ਬਾਰੇ ਅਪੀਲ ਕੀਤੀ  ।ਇਸ ਸਮਾਗਮ ਵਿਚ ਡਾ. ਤਾਰਾ ਸਿੰਘ ਕਮਲ ਸਾਬਕਾ ਵਾਈਸ ਪ੍ਰੈਜ਼ੀਡੈਂਟ ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਨੇ   ਮੁੱਖ ਮਹਿਮਾਨ ਵਜੋਂ ਹਿੱਸਾ ਲਿਆ  । ਉਨ੍ਹਾਂ ਇਸ ਮੌਕੇ ਗੁਰਬਾਣੀ ਦੀਆਂ ਸਤਰਾਂ  ਨਾਲ ਮਨੁੱਖੀ  ਜੀਵਨ ਵਿਚ ਪਵਣ ,ਪਾਣੀ ,ਧਰਤ ਦੀ ਮਹੱਤਤਾ ਦੱਸੀ।

ਉਨ੍ਹਾਂ ਦੱਸਿਆ ਕਿ ਧਰਤੀ ਸਾਡਾ ਪਹਿਲਾ ਘਰ ਹੈ ,ਜਿਸ ਸੰਬੰਧੀ ਅਸੀਂ ਇਸ ਵਾਤਾਵਰਨ ਦਿਵਸ ਮੌਕੇ ਸਾਰੇ ਰਲ ਕੇ ਇਸ ਨੂੰ ਸਾਫ ਸੁਥਰਾ ਅਤੇ ਹਰਾ ਭਰਾ ਬਣਾਉਣ ਦਾ ਪ੍ਰਣ ਲਵਾਂਗੇ ।ਇਸ ਸਮਾਗਮ ਵਿੱਚ ਡਾ. ਲਾਭ ਸਿੰਘ ਸਾਬਕਾ ਸਲਾਹਕਾਰ  ਡੀ.ਓ.ਟੀ ,ਭਾਰਤ ਸਰਕਾਰ ,ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਲਿਆ ਗਿਆ। ਉਨ੍ਹਾਂ ਇਸ ਸਮਾਗਮ ਦੌਰਾਨ ਸਾਰਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਵਾਤਾਵਰਨ  ਅਤੇ  ਟਿਕਾਊ ਵਿਕਾਸ ਦੇ ਮੁੱਖ ਟੀਚਿਆਂ ਉੱਪਰ ਵਿਸਥਾਰ ਨਾਲ ਚਾਨਣਾ ਪਾਇਆ ।

ਸਾਰੇ ਸਮਾਗਮ ਦਾ ਸੰਚਾਲਨ ਡਾ. ਮਨਪ੍ਰੀਤ ਕੌਰ ਅਸਿਸਟੈਂਟ ਪ੍ਰੋਫੈਸਰ ਯਾਦਵਿੰਦਰਾ ਕਾਲਜ ਆਫ ਇੰਜਨੀਅਰਿੰਗ ਤਲਵੰਡੀ  ਸਾਬੋ ਦੁਆਰਾ ਕੀਤਾ ਗਿਆ ।   ਅੰਤ ਵਿੱਚ ਇੰਜਨੀਅਰ ਜੇ. ਐਸ. ਦਿਓਲ ਆਨਰੇਰੀ ਸਕੱਤਰ ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੁਆਰਾ ਧੰਨਵਾਦੀ ਸ਼ਬਦ ਕਹਿੰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।  ਇਸ ਸਮਾਗਮ ਵਿਚ ਲਗਭਗ 53 ਪ੍ਰਤੀਭਾਗੀਆਂ ਨੇ ਹਿੱਸਾ ਲਿਆ  ।

 

LATEST ARTICLES

Most Popular

Google Play Store